Email: info@ambayeyehospital.com Call: +91-0161-4609810 Time: OPD (8:30 AM - 2:00 PM) (5:00 PM - 6:30 PM)
ਆਈ.ਸੀ.ਐੱਲ (ICL)
“ਆਈ.ਸੀ.ਐੱਲ ਬਹੁਤ ਜਿਆਦਾ ਨੰਬਰ ਵਾਲੇ ਚਸ਼ਮੇ ਤੋਂ ਛੁਟਕਾਰਾ ਪਾਉਣਾ ਸੰਭਵ ਹੈ”।
ਲੇਸਿਕ ਦੁਆਰਾ 8 ਨੰਬਰ ਦੇ ਚਸ਼ਮੇ ਨੂੰ ਤਾਂ ਹਟਾਇਆ ਜਾ ਸਕਦਾ ਹੈ, ਬਹੁਤ ਸਾਰੇ ਲੋਕਾਂ ਨੂੰ 8 ਨੰਬਰ ਦੇ ਚਸ਼ਮੇ ਤੋਂ ਵੀ ਬਹੁਤ ਜਿਆਦਾ ਨੰਬਰ ਦਾ ਚਸ਼ਮਾ ਲੱਗਾ ਹੁੰਦਾ ਹੈ, ਜਿਹੜਾ ਕਿ ਲੇਸਿਕ ਦੁਆਰਾ ਹਟਾਉਣਾ ਸੰਭਵ ਨਹੀਂ ਹੈ, ਜਾਂ ਜਿਨ੍ਹਾਂ ਦਾ ਕੋਰਨੀਆ ਲੇਸਿਕ ਦੇ ਯੋਗ ਨਹੀਂ ਹੁੰਦਾ ਉਹਨਾਂ ਦੀ ਲੇਸਿਕ ਨਹੀਂ ਕੀਤੀ ਜਾਂਦੀ | ਹੁਣ ਇਹ ਆਧੁਨਿਕ ਤਕਨੀਕ ਦੁਆਰਾ ਸੰਭਵ ਹੈ, ਜਿਨ੍ਹਾਂ ਮਰੀਜ਼ਾਂ ਨੂੰ ਬਹੁਤ ਹੀ ਜਿਆਦਾ ਨੰਬਰ ਜਿਵੇਂ ਕਿ 8 ਤੋਂ ਉੱਪਰ ਦੇ ਚਸ਼ਮੇ ਲੱਗੇ ਹੋਏ ਹਨ ਉਹਨਾਂ ਨੂੰ ਆਧੁਨਿਕ ਤਕਨੀਕ ਦੁਆਰਾ ਸਰਲ ਅਤੇ ਸੋਖੇ ਤਰੀਕੇ ਨਾਲ ਕੀਤਾ ਜਾਂਦਾ ਹੈ, ਜਿਸਨੂੰ ਕਿ “ਆਈ.ਸੀ.ਐੱਲ” ਕਿਹਾ ਜਾਂਦਾ ਹੈ |
“ਆਈ.ਸੀ.ਐੱਲ” ਇਕ ਕਲਾ ਹੈ, ਜਿਸ ਨਾਲ ਚਸ਼ਮੇ ਦੇ ਕਿਸੇ ਵੀ ਨੰਬਰ ਦਾ ਹੱਲ ਕੀਤਾ ਜਾਂਦਾ ਹੈ | ਇਹ ਕਿਸੇ ਵੀ ਵਿਅਕਤੀ ਦੀ ਜਰੂਰਤ ਦੇ ਅਨੁਸਾਰ ਦ੍ਰਿਸ਼ਟੀ ਸੁਧਾਰ ਦੀ ਉੱਚ ਸਥਰ ਕਵਾਲਿਟੀ ਦੇ ਨਾਲ ਚਸ਼ਮੇ ਨੂੰ ਹਟਾਇਆ ਜਾ ਸਕਦਾ ਹੈ | ਇਹ ਇੱਕ 10 ਮਿੰਟ ਦੀ ਦਰਦ ਰਹਿਤ ਪ੍ਰਕਿਰਿਆ ਹੈ, ਜਿਸ ਵਿੱਚ ਇੱਕ ਬਹੁਤ ਹੀ ਪਤਲਾ ਲੈਂਜ਼ ਅੱਖ ਦੇ ਅੰਦਰ ਛੋਟੇ ਲੇਜ਼ਰ ਦੁਆਰਾ ਪਾਇਆ ਜਾਂਦਾ ਹੈ। ਮਰੀਜ਼ “ਆਈ.ਸੀ.ਐੱਲ”. ਇਸ ਲਈ ਚੁਣਦੇ ਹਨ ਕਿਉਂ ਕਿ ਉਹ ਆਪਣੀ ਪ੍ਰਤੀਕ੍ਰਿਆਤਮਕ ਦ੍ਰਿਸ਼ਟੀ ਸੁਧਾਰ ਪ੍ਰਕਿਰਿਆ ਤੋਂ ਉੱਚ ਗੁਣਵਤਾ ਦੇ ਨਤੀਜੇ ਦੀ ਆਸ ਰੱਖਦੇ ਹਨ | ਇਸ ਦਾ ਲਾਭ ਇਹ ਹੈ ਕਿ ਇਹ ਦੂਰਦ੍ਰਿਸ਼ਟੀ ਅਤੇ ਨਿਕਟ ਦ੍ਰਿਸ਼ਟੀ ਨਜ਼ਰ ਨੂੰ ਠੀਕ ਕਰਦਾ ਹੈ |
ਇਸ ਲੈਂਜ਼ ਨੂੰ ਮਰੀਜ਼ ਦੀ ਅੱਖ ਦੇ ਆਕਾਰ ਤੇ ਬਣਾਵਟ ਦੇ ਅਨੁਸਾਰ ਤਿਆਰ ਕੀਤਾ ਜਾਂਦਾ ਹੈ | “ਆਈ.ਸੀ.ਐੱਲ” ਦੇ ਨਾਲ 1 ਤੋਂ 6 ਤੱਕ ਦਾ ਸਲੰਡਰ ਠੀਕ ਕੀਤਾ ਜਾਂਦਾ ਹੈ | ਕੁਦਰਤੀ ਲੈਂਜ਼ ਆਪਣੇ ਸਥਾਨ ਤੇ ਹੈ ਰਹਿੰਦਾ ਹੈ, ਜਿਸ ਨਾਲ ਅੱਖ ਦੀ ਕੁਦਰਤੀ ਧਿਆਨ ਕੇਂਦਰ ਕਰਨ ਦੀ ਯੋਜਨਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ | ਲੇਜ਼ਰ ਦੇ ਪ੍ਰਕਿਰਿਆ ਜੇ ਇਕ ਵਾਰ ਹੋ ਗਈ ਤਾਂ ਉਸ ਨੂੰ ਹਟਾਉਣਾ ਸੰਭਵ ਨਹੀਂ ਹੈ, ਲੇਕਿਨ “ਆਈ.ਸੀ.ਐੱਲ” ਨੂੰ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ | ਇਹ ਤਕਨੀਕ ਬਹੁਤ ਹੀ ਸਥਿਰ ਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਹੈ |
ਹਸਪਤਾਲ ਅੰਬੇ ਆਈ ਕੇਅਰ ਵਿੱਚ ਘੱਟ ਦ੍ਰਿਸ਼ਟੀ ਦੇ ਰੋਗਾਂ ਨੂੰ ਲੇਜ਼ਰ ਅਤੇ ਲੈਂਜ਼ ਦੁਆਰਾ ਠੀਕ ਕੀਤਾ ਜਾਂਦਾ ਹੈ | ਡਾਕਟਰ ਸਿੰਮੀ ਅਗਰਵਾਲ ਇਸ ਤਕਨੀਕ ਵਿਚ ਬਹੁਤ ਮਾਹਿਰ ਅਤੇ ਪ੍ਰਸਿੱਧ ਹਨ, ਇਸ ਲੈਂਜ਼ ਦੁਆਰਾ ਪੂਰੇ ਭਾਰਤ ਦੇ ਹੀ ਨਹੀਂ ਬਲਕਿ ਵਿਸ਼ਵ ਭਰ ਦੇ ਮਰੀਜ਼ ਵੀ ਬਹੁਤ ਸੰਤੁਸਟ ਹਨ | ਅੰਬੇ .ਈ. ਕੇਅਰ ਦਾ ਮੁੱਖ ਮੰਤਵ ਆਧੁਨਿਕ ਤਕਨੀਕ ਦੁਆਰਾ ਮਾਹਿਰ ਡਾਕਟਰਾਂ ਦੁਆਰਾ ਵਧੀਆ ਇਲਾਜ਼ ਦੀਆਂ ਸਹੂਲਤਾਂ ਦੇਣਾ ਹੈ |