ਸਿਹਤਮੰਦ ਅਤੇ ਨਿਰੋਗ ਅੱਖਾਂ ਦੇ ਲਈ ਡਾਇਟ ਵੱਲ ਧਿਆਨ ਦੇਣਾ ਜ਼ਰੂਰੀ : ਡਾ ਸਿੰਮੀ ਅਗਰਵਾਲ

ਅੰਬੇ ਆਈ ਕੇਅਰ ਅਤੇ ਲੇਸਿਕ ਸੈਂਟਰ, ਗਿੱਲ ਰੋਡ, ਲੁਧਿਆਣਾ ਦੇ ਮੁੱਖ ਪ੍ਰਬੰਧਕ, ਅੱਖ ਰੋਗਾਂ ਦੇ ਮਾਹਿਰ ਡਾ ਸਿੰਮੀ ਅਗਰਵਾਲ ਜੀ ਨੇ ਇਕ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਖਾਂ ਕੁਦਰਤ ਦਾ ਦਿੱਤਾ ਹੋਇਆ ਇਕ ਅਨਮੋਲ ਤੋਹਫਾ ਹੈ, ਜਿਵੇਂ ਅਸੀ ਸਰੀਰ ਦੇ ਬਾਕੀ ਅੰਗਾਂ ਦਾ ਧਿਆਨ ਰੱਖਦੇ ਹਾਂ ਸਾਨੂੰ ਆਪਣੀਆਂ ਅੱਖਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਅੱਖਾਂ ਹਨ ਤਾਂ ਜਹਾਨ ਹੈ। ਅੱਖਾਂ ਨੂੰ ਤੰਦਰੁਸਤ ਰੱਖਣ ਵਾਸਤੇ ਸਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਤੇ ਫਲਾਂ ਦਾ ਜਿਹਨਾਂ ਵਿੱਚ ਵਿਟਾਮਿਨ A,B,C ਅਤੇ E ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਹਨਾਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਜਿਵੇਂ ਕਿ ਪਾਲਕ, ਬੰਦਗੋਭੀ, ਟਮਾਟਰ, ਮੂਲੀ, ਗਾਜਰਾਂ, ਸੰਤਰਾ, ਨਿੰਬੂ, ਸ਼ਕਰਕੰਦੀ ਇਸ ਤੋਂ ਇਲਾਵਾ ਮੱਛੀ, ਅੰਡਾ ਜਿਹਨਾਂ ਵਿੱਚ ਵਿਟਾਮਿਨ A ਤੇ Osmega-3 ਜ਼ਿਆਦਾ ਮਾਤਰਾ ਵਿੱਚ ਹੋਵੇ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਅੱਖਾਂ ਨੂੰ ਪੌਸ਼ਟਿਕ ਆਹਾਰ ਮਿਲਦਾ ਰਹੇ। ਉਹਨਾਂ ਨੇ ਇਹ ਵੀ ਦੱਸਿਆ ਕਿ ਸਿਗਰਟ ਤੇ ਤੰਬਾਕੂ ਦੀ ਵਰਤੋਂ ਕਰਨ ਨਾਲ ਉਮਰ ਦੇ ਨਾਲ ਆਉਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਕਾਲਾ ਮੋਤੀਆ, ਚਿੱਟਾ ਮੋਤੀਆ ਦੀ ਸੰਭਾਵਨਾ ਵੱਧ ਜਾਂਦੀ ਹੈ, ਇਸ ਕਾਰਨ ਅੱਖਾਂ ਦੀਆਂ ਬਿਮਾਰੀਆਂ ਛੋਟੀ ਉਮਰ ਵਿੱਚ ਹੀ ਆ ਜਾਂਦੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਭਾਰ ਵੱਧਣ ਨਾਲ ਵੀ ਕਈ ਤਰਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ, ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਵੱਧਣ ਕਾਰਨ ਅੱਖਾਂ ਦੇ ਪਰਦਿਆਂ ਤੇ ਜ਼ਿਆਦਾ ਅਸਰ ਪੈਂਦਾ ਹੈ, ਜੋ ਕਿ ਨੁਕਸਾਨਦਾਇਕ ਹੈ ਅਤੇ ਭਾਰ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਕੁਝ ਸੁਝਾਅ ਦਿੰਦੇ ਹੋਏ ਕਿਹਾ ਕਿ ਹੱਥਾਂ ਨੂੰ ਬਾਰ-ਬਾਰ ਧੋਣਾ ਚਾਹੀਦਾ ਹੈ, ਅੱਖਾਂ ਨੂੰ ਮਲਣਾਂ ਨਹੀ ਚਾਹੀਦਾ, ਕਿਉਂਕਿ ਹੱਥਾਂ ਤੇ ਕਈ ਤਰਾਂ ਦੇ ਕੀਟਾਣੂ ਹੁੰਦੇ ਹਨ, ਜਿੰਨਾਂ ਨਾਲ ਅੱਖਾਂ ਦੀ ਇੰਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ । ਇਸ ਲਈ ਹੱਥਾਂ ਨੂੰ ਸਾਫ ਸੁੱਥਰਾ ਰੱਖਣਾ ਚਾਹੀਦਾ ਹੈ ਅਤੇ ਆਪਣਾ ਆਲਾ-ਦੁਆਲਾ ਵੀ ਸਾਫ ਰੱਖਣਾ ਚਾਹੀਦਾ ਹੈ।

ਇਸਦੇ ਨਾਲ-ਨਾਲ ਉਨ੍ਹਾਂ ਨੇ ਇਹ ਵਿ ਦੱਸਿਆ ਕਿ ਤਕਨੀਕ ਨੇ ਹੁਣ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਉਨ੍ਹਾਂ ਦੇ ਹਸਪਤਾਲ ਅੰਬੇ ਆਈ ਕੇਅਰ ਅਤੇ ਲੇਸਿਕ ਸੈਂਟਰ ਵਿੱਚ ਸਮੁੱਚੇ ਭਾਰਤ ਵਿੱਚ ਸਬ ਤੋਂ ਪਹਿਲਾਂ ਜਰਮਨ ਦੀ ਨਵੀ ਤਕਨੀਕ PRESBYOND ਆਈ ਹੈ, ਜਿਸਦੇ ਨਾਲ 40 ਸਾਲ ਤੋਂ ਉਪਰ ਵਾਲੇ ਨਜ਼ਦੀਕ ਅਤੇ ਦੂਰ-ਨਜ਼ਦੀਕ ਦੇ ਚਸ਼ਮੇ ਤੋਂ ਛੁਟਕਾਰਾ ਪਾ ਸਕਦੇ ਹਨ ਅਤੇ ਮਰੀਜ਼ ਆਪਣੇ ਜੀਵਨ ਦੀਆਂ ਬਾਰੀਕੀਆਂ ਨੂੰ ਦੂਰ ਕਰਕੇ ਨਵੀ ਜ਼ਿੰਦਗੀ ਜੀਅ ਸਕਦਾ ਹੈ।

Leave a Reply

Your email address will not be published. Required fields are marked *