Email: info@ambayeyehospital.com Call: +91-0161-4609810 Time: OPD (8:30 AM - 2:00 PM) (5:00 PM - 6:30 PM)
ਪ੍ਰਦੂਸ਼ਣ ਤੋਂ ਅੱਖਾਂ ਨੂੰ ਬਚਾਓ :- ਡਾ. ਸਿੰਮੀ ਅਗਰਵਾਲ
ਅੰਬੇ ਆਈ ਕੇਅਰ ਅਤੇ ਲੇਸਿਕ ਸੈਂਟਰ, ਗਿੱਲ ਰੋਡ, ਲੁਧਿਆਣਾ ਦੇ ਮੁੱਖ ਪ੍ਰਬੰਧਕ, ਅੱਖ ਰੋਗਾਂ ਦੇ ਮਾਹਿਰ ਡਾ ਸਿੰਮੀ ਅਗਰਵਾਲ ਜੀ ਨੇ ਇਕ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਖਾਂ ਕੁਦਰਤ ਦਾ ਦਿੱਤਾ ਹੋਇਆ ਇਕ ਅਨਮੋਲ ਤੋਹਫਾ ਹੈ, ਜਿਵੇਂ ਅਸੀ ਸਰੀਰ ਦੇ ਬਾਕੀ
ਅੰਗਾਂ ਦਾ ਧਿਆਨ ਰੱਖਦੇ ਹਾਂ ਸਾਨੂੰ ਆਪਣੀਆਂ ਅੱਖਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਅੱਖਾਂ ਹਨ ਤਾਂ ਜਹਾਨ ਹੈ।
ਉਹਨਾਂ ਨੇ ਦੱਸਿਆ ਕਿ ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸਦੇ ਦੌਰਾਨ ਸੜਕਾਂ ਤੇ ਗੱਡੀਆ- ਮੋਟਰਾਂ ਦੀ ਆਵਾਜਾਈ ਵੱਧ ਗਈ ਹੈ, ਤਿਓਹਾਰਾ ਕਾਰਨ ਬੱਚਿਆਂ ਤੇ ਵੱਡਿਆਂ ਨੇ ਪਟਾਕੇ ਵਿ ਚਲਾਏ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਹਵਾ ਵਿਚ ਪ੍ਰਦੁਸ਼ਣ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ, ਜਿਸ ਨਾਲ ਅੱਖਾਂ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਹਨ, ਜਿਵੇਂ ਕਿ ਅੱਖਾਂ ਵਿੱਚੋਂ ਪਾਣੀ ਵਗਣਾ, ਅੱਖਾਂ ਦਾ ਲਾਲ ਹੋਣਾ, ਸੁੱਜ ਜਾਣਾ ਅਤੇ ਅੱਖਾਂ ਵਿੱਚ ਰੜਕ ਤੇ ਜਲਣ ਵਿ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਕਈ ਵਾਰ ਅੱਖਾਂ ਦਾ ਪਾਈ ਘੱਟਣਾ ਵੀ ਸ਼ੁਰੂ ਹੋ ਜਾਂਦਾ ਹੈ, ਜਿਸਨੂੰ ਸੁੱਕਾਪਣ ਕਹਿੰਦੇ ਹਨ, ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੌਂ ਬਚਣਾ ਚਾਹੀਦਾ ਹੈ ਤੇ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅੱਖਾਂ ਨੂੰ ਤੰਦਰੁਸਤ ਰੱਖਣ ਲਈ ਉਹਨਾਂ ਦੱਸਿਆ ਕਿ ਪ੍ਰਦੁਸ਼ਣ ਦੇ ਦੌਰਾਨ ਘਰ ਦੇ ਦਰਵਾਜੇ ਤੇ ਖਿੜਕੀਆਂ ਬੰਦ ਰੱਖਣੇ ਚਾਹੀਦੇ ਹਨ। ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ। ਜੇਕਰ ਜਾਣਾ ਵਿ ਪਵੇ ਤਾਂ ਗੋਗਲਜ਼ ਪਾ ਕੇ ਨਿਕਲੋ, ਹੱਥਾਂ ਨੂੰ ਸਾਫ ਸੁਥਰਾ ਰੱਖੋ, ਹੱਥਾਂ ਨੂੰ ਬਾਰ-ਬਾਰ ਧੋਵੋ, ਹੱਥਾਂ ਨਾਲ ਅੱਖਾਂ ਨੂੰ ਬਾਰ-ਬਾਰ ਨਾ ਛੇੜੋ, ਅੱਖਾਂ ਨੂੰ ਮਲਣਾ ਵੀ ਨਹੀਂ ਚਾਹੀਦਾ, ਪਾਣੀ ਵੀ ਜਿਆਦਾ ਮਾਤਰਾ ਵਿਚ ਪੀਣਾ ਚਾਹੀਦਾ ਹੈ ਤਾਂ ਜੋ ਅੱਖਾਂ ਦਾ ਪਾਣੀ ਬਣਿਆ ਰਹੇ ਅਤੇ ਸੁੱਕੇਪਣ ਦੀ ਦਿੱਕਤ ਨਾ ਹੋਵੇ।
ਇਸਦੇ ਨਾਲ-ਨਾਲ ਉਨ੍ਹਾਂ ਨੇ ਇਹ ਵਿ ਦੱਸਿਆ ਕਿ ਤਕਨੀਕ ਨੇ ਹੁਣ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਉਨ੍ਹਾਂ ਦੇ ਹਸਪਤਾਲ ਅੰਬੇ ਆਈ ਕੇਅਰ ਅਤੇ ਲੇਸਿਕ ਸੈਂਟਰ ਵਿੱਚ ਸਮੁੱਚੇ ਭਾਰਤ ਵਿੱਚ ਸਬ ਤੋਂ ਪਹਿਲਾਂ ਜਰਮਨ ਦੀ ਨਵੀ ਤਕਨੀਕ PRESBYOND ਆਈ ਹੈ, ਜਿਸਦੇ ਨਾਲ 40 ਸਾਲ ਤੋਂ ਉਪਰ ਵਾਲੇ ਨਜ਼ਦੀਕ ਅਤੇ ਦੂਰ-ਨਜ਼ਦੀਕ ਦੇ ਚਸ਼ਮੇ ਤੋਂ ਛੁਟਕਾਰਾ ਪਾ ਸਕਦੇ ਹਨ ਅਤੇ ਮਰੀਜ਼ ਆਪਣੇ ਜੀਵਨ ਦੀਆਂ ਬਾਰੀਕੀਆਂ ਨੂੰ ਦੂਰ ਕਰਕੇ ਨਵੀ ਜ਼ਿੰਦਗੀ ਜੀਅ ਸਕਦਾ ਹੈ।