Email: info@ambayeyehospital.com Call: +91-0161-4609810 Time: OPD (8:30 AM - 2:00 PM) (5:00 PM - 6:30 PM)
ਡਾ. ਸਿੰਮੀ ਅਗਰਵਾਲ ਨੇ ਸਫੈਦ ਮੋਤੀਆਬਿੰਦ ਬਾਰੇ ਕੀਤਾ ਜਾਗਰੂਕ
ਲੁਧਿਆਣਾ, 26 ਸਤੰਬਰ (ਮੀਨੂ. 259236) – ਅੰਬੇ ਆਈ ਕੇਅਰ ਅਤੇ ਲੇਸਿਕ ਸੈਂਟਰ ਦੀ ਮੁੱਖ ਪ੍ਰਬੰਧਕ ਅਤੇ ਅੱਖਾਂ ਦੇ ਰੋਗਾਂ ਦੀ ਮਾਹਿਰ ਡਾ. ਸਿੰਮੀ ਅਗਰਵਾਲ ਨੇ ਇਕ ਜਾਗਰੂਕਤਾ ਸੈਮੀਨਾਰ ਵਿਚ ਕਿਹਾ ਕਿ ਅੰਨ੍ਹੇਪਣ ਦੇ ਕਾਰਨਾਂ ‘ਚ ਸਫੇਦ ਮੋਤੀਆਬਿੰਦ ਸਭ ਤੋਂ ਆਮ ਕਾਰਨ ਹੈ ।
ਇਹ ਇਕ ਅਜਿਹੀ ਸਥਿਤੀ ਹੈ, ਜਿਸ ਵਿਚ ਅੱਖਾਂ ਦਾ ਕੁਦਰਤੀ ਪਾਰਦਰਸ਼ੀ ਲੈਂਸ ਅਪਾਰਦਰਸੀ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨੂੰ ਲੈਂਸ ਕਲਾਊਡਿੰਗ ਵੀ ਕਹਿੰਦੇ ਹਨ । ਜਦੋਂ ਲੈਂਸ ਧੁੰਦਲਾ ਹੋ ਜਾਂਦਾ ਹੈ ਤਾਂ ਪ੍ਰਕਾਸ਼ ਦੀਆਂ ਕਿਰਨਾਂ ਇਸ ਵਿਚ ਆਸਾਨੀ ਨਾਲ ਨਹੀ ਗੁਜ਼ਰ ਸਕਦੀਆਂ ਅਤੇ ਦ੍ਰਿਸ਼ ਧੁੰਦਲਾ ਹੋ ਜਾਂਦਾ ਹੈ । ਇਹ ਪਾਸੇ ਦੋਵੇਂ ਅੱਖਾਂ `ਚ ਵਿਕਸਿਤ ਹੋ ਸਕਦਾ ਹੈ। ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ ਵਿਚ ਅੱਖਾਂ ਵਿਚ ਕਈ ਦੇਸ਼ਾਂ ਦੇ ਕੇਸ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰੇਸ਼ ਬਿਯੋਂਡ ਨਵੀਂ ਤਕਨੀਕ ਦੇ ਜ਼ਰੀਏ ਸਿਰਫ 1 ਮਿੰਟ ਦੇ ਸਮੇਂ ਵਿਚ ਹੀ 40 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਲੋਕਾਂ ਦਾ ਨਜ਼ਦੀਕ ਅਤੇ ਨੇੜੇ ਅੱਖਾਂ ਦਾ ਚਸ਼ਮਾ ਉਤਾਰਿਆ ਜਾ ਸਕਦਾ ਹੈ। ਅੰਬੇ ਆਈ ਕੇਅਰ `ਚ ਸਮੂਹ ਉੱਤਰ ਭਾਰਤ ਵਿਚ ਪਹਿਲੀ ਅਲਟੀਮਾ ਤਕਨੀਕ ‘ਤੇ ਆਧਾਰਿਤ ਮਸ਼ੀਨਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ। ਅੱਖਾਂ ਦੇ ਚੈੱਕਅਪ, ਲੇਸਿਕ, ਕਾਲੇ ਅਤੇ ਚਿੱਟੇ ਮੋਤੀਏ ਦੇ – ਆਪ੍ਰੇਸ਼ਨ ‘ਤੇ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ।