Email: info@ambayeyehospital.com Call: +91-0161-4609810 Time: OPD (8:30 AM - 2:00 PM) (5:00 PM - 6:30 PM)
ਕਾਲਾ ਮੋਤੀਆ
ਕਾਲਾ ਮੋਤੀਆ ਇੱਕ ਬਿਮਾਰੀ ਹੈ, ਜੋ ਤੁਹਾਡੀਆਂ ਅੱਖਾਂ ਦੀ ਆਪਟਿਕ ਨਰਵ ਨੂੰ ਨੁਕਸਾਨ ਪੁਹੰਚਾਉਂਦਾ ਹੈ, ਇਹ ਜਿਆਦਾ ਤਰ ਉਦੋਂ ਹੁੰਦਾ ਹੈ, ਜਦੋਂ ਅੱਖ ਦੇ ਅੱਗੇ ਵਾਲੇ ਹਿੱਸੇ ਵਿੱਚ ਪਾਣੀ ਭਰ ਜਾਂਦਾ ਹੈ, ਅੱਖ ਵਿੱਚ ਪਾਈ ਦਾ ਬਹਾਵ ਅੱਖ ਦੇ ਦਬਾ ਨੂੰ ਵਧਾ ਦੇਂਦਾ ਹੈ, ਜੋ ਕਿ ਆਪਟਿਕ ਨਰਵ ਨੂੰ ਨੁਕਸਾਨ ਪੁਹੰਚਾਉਂਦਾ ਹੈ | ਕਾਲਾ ਮੋਤੀਆ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਅੰਧੇ ਪੁੰਨ ਦਾ ਸਭ ਤੋਂ ਵੱਡਾ ਕਾਰਨ ਹੈ | ਕਾਲੇ ਮੋਤੀਏ ਦਾ ਇਲਾਜ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ |
ਕਾਲਾ ਮੋਤੀਆ ਦੋ ਤਰ੍ਹਾਂ ਦਾ ਹੁੰਦਾ ਹੈ :- ਪ੍ਰਾਇਮਰੀ ਓਪਨ ਅੰਗੇਲ ਗਲੂਕੋਮਾ ਜਿਸ ਵਿੱਚ ਆਮ ਤੋਰ ਤੇ ਦਰਦ ਮਹਿਸੂਸ ਨਹੀਂ ਹੁੰਦਾ | ਇਹ ਇੱਕ ਸਾਧਾਰਨ ਕਾਲਾ ਮੋਤੀਆ ਹੈ |
ਅੰਗੇਲ ਕਲੋਜ਼ਰ ਗਲੂਕੋਮਾ ਅਤੇ ਨੇਰੋ ਅੰਗੇਲ ਗਲੂਕੋਮਾ :- ਇਹ ਇੱਕ ਸੱਚੀ ਸੰਕਟ ਸ਼ੀਲ ਸਥਿਤੀ ਵਿੱਚ ਅੱਖਾਂ ਵਿੱਚ ਗੰਭੀਰ ਦਰਦ, ਅੱਖਾਂ ਦੇ ਦੁਆਲੇ ਸਤਰੰਗੇ ਘੇਰੇ ਅਤੇ ਲਾਈਟਾਂ ਨਜ਼ਰ ਆਉਂਦੀਆਂ ਹਨ | ਅੰਗੇਲ ਕਲੋਜ਼ਰ ਗਲੂਕੋਮਾ ਦਾ ਇਲਾਜ਼ ਜੇਕਰ ਸਮੇਂ ਸਿਰ ਨਾ ਹੋਵੇ ਤਾ ਇਹ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ |

ਗਲੂਕੋਮਾ ਦੇ ਲੱਛਣ :-
ਓਪਨ ਅੰਗੇਲ ਗਲੂਕੋਮਾ : ਇਸ ਸਤਿਥੀ ਵਿੱਚ ਕੋਈ ਵੀ ਲੱਛਣ ਅੱਖਾਂ ਦੇ ਵਿੱਚ ਮਹਿਸੂਸ ਨਹੀਂ ਹੁੰਦੇ | ਬਹੁਤ ਸਾਰੇ ਲੋਕ ਉਦੋਂ ਧਿਆਨ ਨਹੀਂ ਦਿੰਦੇ ਜਦੋਂ ਤੱਕ ਨਿਗ੍ਹਾ ਖ਼ਤਮ ਨਹੀਂ ਹੋ ਜਾਂਦੀ ਇਸ ਲਈ ਇਸਨੂੰ ਨਿਗ੍ਹਾ ਦਾ ” ਖ਼ਾਮੋਸ਼ ਚੋਰ ” ਵੀ ਕਹਿੰਦੇ ਹਨ | ਇਸ ਬਿਮਾਰੀ ਨੂੰ ਕੰਟਰੋਲ ਵਿੱਚ ਰੱਖਣ ਲਈ ਮਰੀਜ਼ ਨੂੰ ਛੇ ਮਹੀਨੇ ਬਾਅਦ ਆਪਣਿਆਂ ਅੱਖਾਂ ਦੀ ਕਾਲੇ ਮੋਤੀਏ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਕੇ ਸਮਝੇ ਸਿਰ ਇਸ ਦਾ ਇਲਾਜ਼ ਕਰਕੇ ਘਟਦੀ ਨਜ਼ਰ ਨੂੰ ਬਚਾਇਆ ਜਾ ਸਕੇ |
ਐਂਗਲ ਕਲੋਜ਼ਰ ਗਲੂਕੋਮਾ : ਇਹ ਇਕ ਗੰਭੀਰ ਬਿਮਾਰੀ ਹੈ, ਜਿਸ ਵਿਚ ਮਰੀਜ ਜਲਦੀ ਤੋਂ ਜਲਦੀ ਆਪਣੇ ਡਾਕਟਰ ਨੂੰ ਦਿਖਾ ਕੇ ਇਸ ਦਾ ਇਲਾਜ਼ ਕਰਵਾਉਣਾ ਚਾਹੀਦਾ ਹੈ |
ਗਲੂਕੋਮਾ ਦੇ ਖਤਰੇ ਦੇ ਸੰਕੇਤ (ਕਾਲੇ ਮੋਤੀਏ ਦੇ ਜੋਖਿਮ ਕਾਰਕ ) ਇਹ ਹਨ : 40 ਸਾਲ ਤੋਂ ਉੱਪਰ, ਕਾਲੇ ਮੋਤੀਏ ਨਾਲ ਸੰਬੰਧਿਤ ਪਰਿਵਾਰ ਦਾ ਇਤਿਹਾਸ, ਅਫਰੀਕਨ ਜਾ ਏਸ਼ੀਅਨ ਵਿਰਾਸਤ ਦੇ ਹੋਣਾ, ਦਬਾਵ ਦਾ ਵੱਧਣਾ, ਦੂਰ ਦ੍ਰਿਸ਼ਟੀ ਜਾ ਨਿਕਟ ਦ੍ਰਿਸ਼ਟੀ, ਅੱਖ ਤੇ ਚੋਟ ਲੱਗਣਾ ਜਿਆਦਾ ਲੰਬੇ ਸਮੇਂ ਤੋਂ ਸਟੀਰੀਓਡ ਦਾ ਇਸਤੇਮਾਲ ਕਰਨਾ , ਪੁੱਤਲੀ ਦਾ ਵਿਚਕਾਰੋਂ ਪਤਲਾ ਹੋਣਾ, ਆਪਟਿਕ ਨਰਵ ਦਾ ਪਤਲੇ ਹੋਣਾ, ਸ਼ੂਗਰ, ਮਾਈਗ੍ਰੇਨ, ਹਾਈ ਬਲੱਡ ਪ੍ਰੈਸ਼ਰ, ਖੂਨ ਵਹਾਵ, ਹੋਰ ਸ਼ਰੀਰਕ ਬਿਮਾਰੀਆਂ, ਗਲੂਕੋਮਾ ਦੇ ਦੌਰਾਨ ਡਾਕਟਰ ਤੁਹਾਡੀ ਜਾਂਚ ਕਰੇਗਾ, ਪ੍ਰੈਸ਼ਰ ਚੈੱਕ ਕਰਨਾ ਗੋਨਿਓਸਕੋਪੀ ਕਰਨਾ ਅਤੇ ਅੱਖਾਂ ਦੇ ਤਰਲ ਐਂਗਲ ਦੇ ਵਹਾਵ ਦੇ ਜਾਂਚ ਕਰਨਾ OCT RNFL ਅਤੇ ਆਪਟਿਕ ਨਰਵ ਦੇ ਨੁਕਸਾਨ ਦੇ ਜਾਂਚ ਕਰਨਾ, ਦਿੱਖ ਖੇਤਰ ਦੀ ਜਾਂਚ ਕਰਨਾ |
ਕਾਲੇ ਮੋਤੀਏ ਦਾ ਇਲਾਜ਼ : ਪਾਉਣ ਵਾਲੀਆਂ ਅੱਖਾਂ ਦੀਆਂ ਦਵਾਈਆਂ ਦੇ ਨਾਲ ਇਲਾਜ਼, ਦਿਵਾਈ ਦੀ ਹਰ ਬੂੰਦ, ਹਰ ਰੋਜ਼ ਤੁਹਾਡੀ ਨਿਗ੍ਹਾ ਨੂੰ ਬਚਾ ਸਕਦੀ ਹੈ, ਗਲੂਕੋਮਾ ਦੀਆਂ ਦਵਾਈਆਂ ਦੇ ਕੁਝ ਬੁਰੇ ਪ੍ਰਭਾਵ ਵੀ ਹੁੰਦੇ ਹਨ, ਪ੍ਰੰਤੂ ਆਪਣੇ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਇਹ ਦਵਾਈਆਂ ਬੰਦ ਨਹੀਂ ਕਰਨੀਆਂ |
ਆਪੇਰੇਸ਼ਨ ਦੁਬਾਰਾ ਇਲਾਜ਼ : ਇਹ ਉਦੋਂ ਕੀਤਾ ਜਾਂਦਾ ਹੈ ਜਦੋ ਤੱਕ ਅੱਖਾਂ ਦੀਆਂ ਪਾਉਣ ਵਾਲੀਆਂ ਦਵਾਈਆਂ ਕਾਲੇ ਮੋਤੀਏ ਨੂੰ ਕੰਟਰੋਲ ਨਹੀਂ ਕਰਦੀਆਂ, ਕਾਲੇ ਮੋਤੀਏ ਦੀਆਂ ਵਧਿਆ ਦਵਾਈਆਂ ਲਗਾਤਾਰ ਪਾਉਣ ਨਾਲ ਕਾਲੇ ਮੋਤੀਏ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਵਿੱਚ ਰੱਖਿਆ ਜਾ ਸਕਦਾ | ਗਲੂਕੋਮਾ ਦਾ ਇਲਾਜ਼ ਕਰਨਾ ਤੁਹਾਡੇ ਅਤੇ ਤੁਹਾਡੇ ਡਾਕਟਰ ਵਿਚਕਾਰ ਇਕ ਟੀਮ ਦਾ ਯਤਨ ਹੈ | ਤੁਹਾਡਾ ਨੇਤਰ ਵਿਗਿਆਨੀ (ਡਾਕਟਰ ) ਤੁਹਾਨੂੰ ਨਿਯਮਤ ਰੂਪ ਵਿੱਚ ਦੇਖਣਾ ਚਾਹੇਗਾ | ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕੀ ਤੁਸੀਂ ਹਰ ਤਿੰਨ ਤੋਂ ਛੇ ਮਹੀਨੇ ਬਾਦ ਆਪਣੇ ਡਾਕਟਰ ਨੂੰ ਚੈੱਕ ਅੱਪ ਕਰਵਾਉਣ ਜਰੂਰ ਜਾਓ
ਹਸਪਤਾਲ ਅੰਬੇ ਆਈ ਕੀਅਰ ” ਕਾਲੇ ਮੋਤੀਏ ” ਦੀ ਦੇਖ ਭਾਲ ਦੇ ਖੇਤਰ ਵਿੱਚ ਮਾਹਿਰ ਹੈ | ਇਸ ਹਸਪਤਾਲ ਵਿੱਚ ਕਾਲੇ ਮੋਤੀਏ ਦੇ ਮਰੀਜ਼ ਦਾ ਇਲਾਜ਼ ਆਧੁਨਿਕ ਤਕਨੀਕ ਦੁਬਾਰਾ ਬਹੁਤ ਹੈ ਸਰਬੋਤਮ ਤੇ ਸੰਤੁਸ਼ਟ ਤਰੀਕੇ ਨਾਲ ਕੀਤਾ ਜਾਂਦਾ ਹੈ | ਅੰਬੇ ਆਈ ਕੀਅਰ ਦਾ ਮੁੱਖ ਮੰਤਵ ਆਧੁਨਿਕ ਤਕਨੀਕ ਦੁਬਾਰਾ, ਕਾਬਲ (ਮਾਹਿਰ) ਡਾਕਟਰ ਦੁਬਾਰਾ ਵਧਿਆ ਇਲਾਜ਼ ਦੀਆਂ ਸਹੂਲਤਾਂ ਦੇਣਾ ਹੈ |